ਛੋਟੀ ਲਿਖਤ ਨੂੰ ਵੱਡਾ ਕਰਨ ਲਈ ਆਪਣੇ ਕੈਮਰੇ ਦੀ ਵਰਤੋਂ ਕਰੋ, ਵਸਤੂ ਦੇ ਵੇਰਵੇ ਦੇਖੋ ਜਾਂ ਸੇਵਾ ਕਾਊਂਟਰ ਦੇ ਪਿੱਛੇ ਸੜਕ ਦੇ ਚਿੰਨ੍ਹ ਜਾਂ ਰੈਸਟੋਰੈਂਟ ਮੀਨੂਆਂ ਵਰਗੀ ਦੂਰ ਦੀ ਲਿਖਤ 'ਤੇ ਜ਼ੂਮ ਵਧਾਓ। ਮੀਨੂ, ਰਵਾਨਗੀ ਬੋਰਡ ਜਾਂ ਲਿਖਤ ਵਾਲੀ ਕਿਸੇ ਵੀ ਚੀਜ਼ 'ਤੇ ਆਪਣੀ ਲੋੜੀਂਦੀ ਚੀਜ਼ ਨੂੰ ਲੱਭਣ ਲਈ, ਤੁਹਾਡੇ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਸ਼ਬਦ ਖੋਜੋ। ਘੱਟ ਕੰਟ੍ਰਾਸਟ ਲਿਖਤ ਨੂੰ ਹੋਰ ਦਿਖਣਯੋਗ ਬਣਾਉਣ ਲਈ ਵਿਜ਼ੂਅਲ ਪ੍ਰਭਾਵ ਲਾਗੂ ਕਰੋ। ਘੱਟ ਰੋਸ਼ਨੀ ਵਾਲੇ ਵਾਤਾਵਰਨ ਵਿੱਚ ਚਮਕ ਸਵੈਚਲਿਤ ਤੌਰ 'ਤੇ ਵਿਵਸਥਿਤ ਹੋ ਜਾਂਦੀ ਹੈ। ਤੁਸੀਂ ਫ਼ੋਟੋਆਂ ਵੀ ਖਿੱਚ ਸਕਦੇ ਹੋ ਅਤੇ ਲੋੜ ਮੁਤਾਬਕ ਜ਼ੂਮ ਵਧਾ ਸਕਦੇ ਹੋ।
ਸ਼ੁਰੂਆਤ ਕਰੋ:
1. Play Store ਤੋਂ Magnifier ਐਪ ਡਾਊਨਲੋਡ ਕਰੋ।
2. (ਵਿਕਲਪਿਕ) ਕਵਿੱਕ ਟੈਪ ਰਾਹੀਂ ਆਸਾਨੀ ਨਾਲ ਖੋਲ੍ਹਣ ਲਈ Magnifier ਦਾ ਸੈੱਟਅੱਪ ਕਰੋ:
a. ਆਪਣੇ ਫ਼ੋਨ ਦੀ ਸੈਟਿੰਗਾਂ ਐਪ ਖੋਲ੍ਹੋ।
b. ਸਿਸਟਮ > ਇਸ਼ਾਰੇ > ਕਵਿੱਕ ਟੈਪ 'ਤੇ ਜਾਓ।
c. 'ਕਵਿੱਕ ਟੈਪ ਵਰਤੋ' ਨੂੰ ਚਾਲੂ ਕਰੋ।
d. 'ਐਪ ਖੋਲ੍ਹੋ' ਚੁਣੋ। "ਐਪ ਖੋਲ੍ਹੋ" ਦੇ ਅੱਗੇ, ਸੈਟਿੰਗਾਂ 'ਤੇ ਟੈਪ ਕਰੋ। ਫਿਰ Magnifier ਐਪ ਨੂੰ ਚੁਣੋ।
e. Magnifier ਐਪ ਖੋਲ੍ਹਣ ਲਈ, ਆਪਣੇ ਫ਼ੋਨ ਦੇ ਪਿਛਲੇ ਪਾਸੇ ਦੋ ਵਾਰ ਟੈਪ ਕਰੋ।
Magnifier ਲਈ Pixel 5 ਜਾਂ ਬਾਅਦ ਵਾਲੇ ਮਾਡਲ ਦੀ ਲੋੜ ਹੈ।
ਅੱਪਡੇਟ ਕਰਨ ਦੀ ਤਾਰੀਖ
18 ਨਵੰ 2024